Kaav Pustak Lokarpan Writer Manjit Kaur Gill



Kaav Pustak Lokarpan Writer Manjit Kaur Gill

ਲੇਖਿਕਾ ਮਨਜੀਤ ਕੌਰ ਗਿੱਲ ਦੀ ਕਾਵਿ-ਪੁਸਤਕ 
‘‘ਸ਼ਿਅਰ ਅਰਜ਼ ਹੈ 2021’’ ਇੰਟਰਨੈੱਟ 
ਉੱਤੇ ਲੋਕ-ਅਰਪਣ

 

 ਪਿਛਲੇ ਦਿਨੀ ਅਮਰੀਕਾ ਨਿਵਾਸੀ ਲੇਖਿਕਾ ਮਨਜੀਤ ਕੌਰ ਗਿੱਲ ਦੀ 

ਕਾਵਿ-ਪੁਸਤਕ ‘‘ਸ਼ਿਅਰ ਅਰਜ਼ ਹੈ 2021’’ ਇੰਟਰਨੈੱਟ ਉੱਤੇ

 ਲੋਕ-ਅਰਪਣ ਕੀਤੀ ਗਈ। ਜਿਸਨੂੰ ਕਿ ਕਾਜਲ ਪਬਲਿਸ਼ਰਜ਼ 

ਵਲੋਂ ਤਿਆਰ ਕਰਕੇ ਪ੍ਰਕਾਸ਼ਿਤ ਕੀਤਾ ਗਿਆ ਹੈ। 

 

ਮਨਜੀਤ ਕੌਰ ਗਿੱਲ ਨੇ ਇਸ ਪੁਸਤਕ ਵਿੱਚ ਸਾਲ 2021 ਵਿੱਚ 

ਜੋ ਕਵਿਤਾਵਾਂ ਲਿਖੀਆਂ ਉਸਨੂੰ ਪੁਸਤਕ ਦੇ ਰੂਪ ਵਿੱਚ ਇੰਟਰਨੈੱਟ 

ਉੱਤੇ ਲੋਕ-ਅਰਪਣ ਕਰਵਾਇਆ ਹੈ। ਇਹ ਪੁਸਤਕ ਉਨ੍ਹਾਂ ਨੇ 

ਕਿਸਾਨੀ ਸੰਘਰਸ਼ ਦੀ ਲੜਾਈ ਲੜਨ ਵਾਲੇ ਹਰ ਵੀਰ ਅਤੇ ਭੈਣ ਨੂੰ 

ਸਮਰਪਣ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਪੁਸਤਕ 

ਸਰੀਰਕ ਤੌਰ ਤੇ ਸਦੀਵੀ ਵਿਛੋੜਾ ਦੇ ਚੁੱਕੇ ਆਪਣੇ 

ਜੀਵਨ ਸਾਥੀ ਦੇ ਨਾਮ ਵੀ ਕੀਤੀ ਹੈ। 

 

ਇਸ ਪੁਸਤਕ ਨੂੰ ਪਾਠਕਾਂ ਵਲੋਂ ਇੰਟਰਨੈੱਟ ਉੱਤੇ ਭਰਵਾਂ ਹੁੰਗਾਰਾ ਮਿਲ 

ਰਿਹਾ ਹੈ ਅਤੇ ਥੋੜੇ ਹੀ ਦਿਨਾਂ ਵਿੱਚ ਹੁਣ ਤੱਕ ਇਸ ਪੁਸਤਕ ਨੂੰ 

ਅਨੇਕਾਂ ਪਾਠਕਾਂ ਵਲੋਂ ਪੜ੍ਹਿਆ ਜਾ ਚੁੱਕਾ ਹੈ। 

 

ਪੁਸਤਕ ਦੇ ਲੋਕ-ਅਰਪਣ ਉੱਤੇ ਮਨਜੀਤ ਕੌਰ ਗਿੱਲ ਨੂੰ ਪੰਜਾਬੀ 

ਕਾਵਿ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੇ ਅਨੇਕਾਂ 

ਪਾਠਕਾਂ ਵਲੋਂ ਮੁਬਾਰਕਬਾਦ ਦਿੱਤੀ ਗਈ। ਤੁਸੀਂ ਇਸ ਪੁਸਤਕ ਨੂੰ 

ਪੜ੍ਹਨ ਲਈ ਹੇਠਾਂ ਦਿੱਤੇ Link ਉੱਤੇ ਕਲਿਕ ਕਰ ਸਕਦੇ ਹੋ।

 
 

click here

https://inderjitkajalpublishers.blogspot.com/2021/12/sher-arz-hai-2021-manjit-kaur-gill.html 

 


 

Post a Comment

Previous Post Next Post