ਲੇਖਕ ਸੁੱਖਵਿੰਦਰ
ਬੋਦਲਾਂਵਾਲਾ ਯੂ.ਐੱਸ.ਏ ਦੀ
ਕਾਵਿ-ਪੁਸਤਕ
ਇੰਟਰਨੈੱਟ ਉੱਤੇ ਹੋਈ ਲੋਕ-ਅਰਪਣ
ਪਿਛਲੇ ਦਿਨੀ ਅਮਰੀਕਾ ਨਿਵਾਸੀ ਲੇਖਕ ਸੁੱਖਵਿੰਦਰ ਬੋਦਲਾਂਵਾਲਾ ਦੀ ਕਾਵਿ-ਪੁਸਤਕ ‘‘ਕ੍ਰਾਂਤੀ’’ ਇੰਟਰਨੈੱਟ ਉੱਤੇ ਲੋਕ-ਅਰਪਣ ਕੀਤੀ ਗਈ। ਜਿਸਨੂੰ ਕਿ ਇੰਦਰਜੀਤ ਕਾਜਲ ਪਬਲਿਸ਼ਰਜ਼ ਵਲੋਂ ਬੇਹੱਦ ਮਿਹਨਤ ਨਾਲ ਖੂਬਸੂਰਤ ਰੰਗੀਨ ਤਿਆਰ ਕਰਕੇ ਪੇਸ਼ ਕੀਤਾ ਗਿਆ ਹੈ। ਲੇਖਕ ਨੇ ਇਹ ਪੁਸਤਕ ਪੰਜਾਬੀ ਮਾਂ ਬੋਲੀ ਅਤੇ ਆਪਣੇ ਮਾਤਾ-ਪਿਤਾ ਜੀ ਨੂੰ ਸਮਰਪਿਤ ਕੀਤੀ ਹੈ।
ਲੇਖਕ ਨੇ ਪੁਸਤਕ ਵਿੱਚ ਜਿਕਰ ਕੀਤਾ ਹੈ ਕਿ ਦੇਸ਼ ਦੇ ਬੇਈਮਾਨ ਲੋਕਾਂ ਨਾਲ ਬੇਖੌਫ਼ ਹੋਕੇ ਟੱਕਰ ਲੈਂਦੀ ਮੇਰੀ ਇਹ ਚੌਥੀ ਪੁਸਤਕ ਕ੍ਰਾਂਤੀ ਆਪ ਸਭ ਪਾਠਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੈ। ਇਸ ਪੁਸਤਕ ਵਿੱਚ ਦੇਸ਼ ਦੇ ਝੂਠੇ ਸਿਆਸਤਦਾਨਾ ਖ਼ਿਲਾਫ਼ ਕ੍ਰਾਂਤੀ ਤੋਂ ਇਲਾਵਾ ਇਕ ਹੋਰ ਕ੍ਰਾਂਤੀ ਲਿਆਉਣ ਦੀ ਵੀ ਬੇਨਤੀ ਹੈ। ਉਹ ਕ੍ਰਾਂਤੀ ਹੈ ਨਿਰੰਤਰ ਵਿਗੜਦੇ ਜਾ ਰਹੇ ਵਾਤਾਵਰਣ ਨੂੰ ਸੰਭਾਲਣ ਦੀ।
ਇਸ ਪੁਸਤਕ ਨੂੰ ਪਾਠਕਾਂ ਵਲੋਂ ਇੰਟਰਨੈੱਟ ਉੱਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਥੋੜੇ ਹੀ ਦਿਨਾਂ ਵਿੱਚ ਹੁਣ ਤੱਕ ਇਸ ਪੁਸਤਕ ਨੂੰ ਅਨੇਕਾਂ ਪਾਠਕਾਂ ਵਲੋਂ ਪੜ੍ਹਿਆ ਜਾ ਚੁੱਕਾ ਹੈ।
ਪੁਸਤਕ ਦੇ ਲੋਕ-ਅਰਪਣ ਉੱਤੇ ਸੁੱਖਵਿੰਦਰ ਬੋਦਲਾਂਵਾਲਾ ਨੂੰ ਪੰਜਾਬੀ ਕਾਵਿ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੇ ਅਨੇਕਾਂ ਪਾਠਕਾਂ ਵਲੋਂ ਮੁਬਾਰਕਬਾਦ ਦਿੱਤੀ ਗਈ । ਤੁਸੀਂ ਇਸ ਪੁਸਤਕ ਨੂੰ ਪੜ੍ਹਨ ਲਈ ਹੇਠਾਂ ਦਿੱਤੇ Link ਉੱਤੇ ਕਲਿਕ ਕਰ ਸਕਦੇ ਹੋ।
https://inderjitkajalpublishers.blogspot.com/2022/10/kranti-sukhvinder-bodalanwala.html