ਕਾਜਲ ਪਬਲਿਸ਼ਰਜ਼ ਵਲੋਂ ਇੰਟਰਨੈੱਟ
ਉੱਤੇ ਪੰਜਾਬੀ ਮੈਗਜ਼ੀਨ ਸਾਗਰ ਦਾ
ਦੂਸਰਾ ਭਾਗ ਲੋਕ-ਅਰਪਣ
ਬੀਤੇ ਦਿਨੀ ਇੰਦਰਜੀਤ ਕਾਜਲ ਵਲੋਂ ਇੰਟਰਨੈੱਟ ਉੱਤੇ ਪੰਜਾਬੀ ਮੈਗਜ਼ੀਨ ਸਾਗਰ ਦਾ ਦੂਸਰਾ ਭਾਗ
ਲੋਕ-ਅਰਪਣ ਕੀਤਾ ਗਿਆ। ਜਿਸਨੂੰ ਕਿ ਇੰਦਰਜੀਤ ਕਾਜਲ ਪਬਲਿਸ਼ਰਜ਼ ਵਲੋਂ ਬੇਹੱਦ ਮਿਹਨਤ ਨਾਲ ਖੂਬਸੂਰਤ
ਰੰਗੀਨ ਤਿਆਰ ਕਰਕੇ ਪੇਸ਼ ਕੀਤਾ ਗਿਆ ਹੈ।
ਸਾਗਰ ਦੇ ਇਸ ਦੂਸਰੇ ਭਾਗ ਵਿੱਚ ਉੱਘੇ ਲੇਖਕ ਰਣਵੀਰ ਸਿੰਘ ਦਸੂਹਾ, ਸੁੱਖਵਿੰਦਰ ਸਿੰਘ ਬੋਦਲਾਂਵਾਲਾ ਅਤੇ ਦਲਜੀਤ ਸਿੰਘ ਕਾਜਲ ਵਲੋਂ ਆਪਣੀਆਂ ਪੰਜ-ਪੰਜ ਰਚਨਾਵਾਂ
ਪੇਸ਼ ਕੀਤੀਆਂ ਗਈਆਂ।
ਸਾਗਰ ਦੇ ਇਸ ਦੂਸਰੇ ਭਾਗ ਨੂੰ ਗੂਗਲ ਉੱਤੇ punjabi magazine sagar part 2 ਸਰਚ ਕਰਕੇ ਕੋਈ ਵੀ ਬੜੀ ਹੀ ਅਸਾਨੀ ਨਾਲ ਪੜ੍ਹ ਸਕਦਾ ਹੈ ।
ਸਾਗਰ ਦੇ ਦੂਸਰੇ ਭਾਗ ਦੇ ਲੋਕ-ਅਰਪਣ ਉੱਤੇ ਇੰਦਰਜੀਤ ਕਾਜਲ ਦੀ ਫੇਸਬੁੱਕ ਤੇ ਕਈ ਸਤਿਕਾਰਯੋਗ
ਪਿਆਰੀਆਂ ਸ਼ਖ਼ਸੀਅਤਾਂ ਅਤੇ ਦੇਸ਼ ਵਿਦੇਸ਼ ਦੇ ਨਾਮਵਰ ਲੇਖਕਾਂ ਨੇ ਮੁਬਾਰਕਬਾਦ ਦਿੱਤੀ ਜਿਨ੍ਹਾਂ ਵਿੱਚ
ਲੇਖਿਕਾ ਸਵਰਾਜ ਕੌਰ, ਭੈਣ ਬਲਦੇਵ ਕੌਰ, ਲੇਖਿਕਾ ਰਛਪਾਲ ਕੌਰ ਗਿੱਲ, ਲੇਖਿਕਾ ਚਰਨਜੀਤ ਕੌਰ, ਲੇਖਿਕਾ ਇੰਦਰਜੀਤ ਨੰਦਨ, ਲੇਖਿਕਾ ਸੁਧਾ ਸ਼ਰਮਾ, ਲੇਖਕ ਦਿਲਪ੍ਰੀਤ ਕਾਹਲੋਂ, ਜਸਵਿੰਦਰ ਕੌਰ, ਨਵਦੀਪ ਸਿੰਘ, ਸ. ਭੁਪਿੰਦਰ ਸਿੰਘ, ਸ. ਜਸਪ੍ਰੀਤ ਸਿੰਘ ਸਤਿਕਾਰ ਯੋਗ ਨਾਮ ਸ਼ਾਮਿਲ ਸਨ।
ਕਾਜਲ ਪਬਲਿਸ਼ਰਜ਼ ਵਲੋਂ ਜਲੱਦ ਹੀ ਸਾਗਰ ਦਾ ਤੀਸਰਾ ਭਾਗ ਇੰਟਰਨੈੱਟ ਤੇ ਲੋਕ-ਅਰਪਣ ਕੀਤਾ
ਜਾਵੇਗਾ। ਜਿਸ ਵਿੱਚ ਲੇਖਕ ਆਪਣੀਆਂ ਪੰਜ
ਕਵਿਤਾਵਾਂ ਜਾਂ ਕਹਾਣੀ ਪ੍ਰਕਾਸ਼ਿਤ
ਕਰਵਾਉਣ ਲਈ 30 ਨਵੰਬਰ 2022 ਤੱਕ ਆਪਣਾ ਨਾਮ ਭੇਜ ਸਕਦੇ ਨੇ
ਉਸਦੇ ਬਾਦ ਨਹੀਂ ਅਤੇ ਸਾਗਰ ਦਾ ਤੀਸਰਾ ਭਾਗ ਜਨਵਰੀ
2023 ਵਿੱਚ ਪ੍ਰਕਾਸ਼ਿਤ ਹੋਵੇਗਾ।