ਲੇਖਿਕਾ ਮਨਜੀਤ ਕੌਰ ਗਿੱਲ ਯੂ.ਐੱਸ.ਏ ਦੀ ਕਾਵਿ-ਪੁਸਤਕ ਇੰਟਰਨੈੱਟ ਉੱਤੇ ਲੋਕ-ਅਰਪਣ
ਬੀਤੇ ਦਿਨੀ ਅਮਰੀਕਾ ਨਿਵਾਸੀ ਨਾਮਵਰ ਲੇਖਿਕਾ ਮਨਜੀਤ ਕੌਰ ਗਿੱਲ ਦੀ ਕਾਵਿ-ਪੁਸਤਕ ‘‘ਸ਼ਿਅਰ ਅਰਜ਼ ਹੈ 2022’’ ਇੰਟਰਨੈੱਟ ਉੱਤੇ ਲੋਕ-ਅਰਪਣ ਕੀਤੀ ਗਈ । ਜਿਸਨੂੰ ਕਿ ਕਾਜਲ ਪਬਲਿਸ਼ਰਜ਼ ਵਲੋਂ ਤਿਆਰ ਕਰਕੇ ਪ੍ਰਕਾਸ਼ਿਤ ਕੀਤਾ ਗਿਆ ਹੈ ।
ਮਨਜੀਤ ਕੌਰ ਗਿੱਲ ਨੇ ਸਾਲ 2022 ਵਿੱਚ ਜੋ ਰਚਨਾਵਾਂ ਲਿਖੀਆਂ ਉਸਨੂੰ ਪੁਸਤਕ ਦੇ ਰੂਪ ਵਿੱਚ ਇੰਟਰਨੈੱਟ ਉੱਤੇ ਲੋਕ-ਅਰਪਣ ਕਰਵਾਇਆ ਹੈ । ਇਹ ਪੁਸਤਕ ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਭੈਣਾ ਭਰਾਵਾਂ ਤੋਂ ਉਨ੍ਹਾਂ ਦੀ ਕਲਮ ਨੂੰ ਮਿਲ ਰਹੇ ਬੇਸ਼ੁਮਾਰ ਪਿਆਰ ਅਤੇ ਸਤਿਕਾਰ ਨੂੰ ਸਮਰਪਿਤ ਕੀਤੀ ਹੈ ।
ਇਸ ਪੁਸਤਕ ਨੂੰ ਪਾਠਕਾਂ ਵਲੋਂ ਇੰਟਰਨੈੱਟ ਉੱਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਥੋੜੇ ਹੀ ਦਿਨਾਂ ਵਿੱਚ ਹੁਣ ਤੱਕ ਇਸ ਪੁਸਤਕ ਨੂੰ ਅਨੇਕਾਂ ਪਾਠਕਾਂ ਵਲੋਂ ਪੜ੍ਹਿਆ ਜਾ ਚੁੱਕਾ ਹੈ । ਇਸ ਪੁਸਤਕ ਨੂੰ ਗੂਗਲ ਉੱਤੇ sher arz hai 2022 manjit kaur gill ਸਰਚ ਕਰਕੇ ਬੜੀ ਹੀ ਅਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ।
ਪੁਸਤਕ ਦੇ ਲੋਕ-ਅਰਪਣ ਉੱਤੇ ਮਨਜੀਤ ਕੌਰ ਗਿੱਲ ਨੂੰ ਪੰਜਾਬੀ ਕਾਵਿ ਜਗਤ ਦੀਆਂ ਨਾਮਵਰ ਕਲਮਾਂ ਅਤੇ ਉਨ੍ਹਾਂ ਦੇ ਅਨੇਕਾਂ ਪਾਠਕਾਂ ਵਲੋਂ ਮੁਬਾਰਕਬਾਦ ਦਿੱਤੀ ਗਈ।
ਇੰਦਰਜੀਤ ਕਾਜਲ 95012-74431