ਕਾਵਿ-ਪੁਸਤਕ ਇੰਟਰਨੈੱਟ ਉੱਤੇ ਲੋਕ-ਅਰਪਣ
ਬੀਤੇ ਦਿਨੀ ਕੈਨੇਡਾ
ਨਿਵਾਸੀ ਨਾਮਵਰ ਲੇਖਕ ਕੁਲਦੀਪ ਗਿੱਲ ਦੀ ਕਾਵਿ-ਪੁਸਤਕ ‘‘ਮੇਰੀ ਕਲਮ ਦੇ ਹੰਝੂ’’ ਇੰਟਰਨੈੱਟ ਉੱਤੇ ਲੋਕ-ਅਰਪਣ ਕੀਤੀ ਗਈ । ਜਿਸਨੂੰ ਕਿ
ਕਾਜਲ ਪਬਲਿਸ਼ਰਜ਼ ਵਲੋਂ ਤਿਆਰ ਕਰਕੇ ਪ੍ਰਕਾਸ਼ਿਤ ਕੀਤਾ ਗਿਆ ਹੈ।
ਲੇਖਕ ਨੇ ਇਹ ਪੁਸਤਕ
ਆਪਣੇ ਸੁਰਗਵਾਸੀ ਬਾਬਾ ਜੀ ਅਤੇ ਆਪਣੇ ਮਾਤਾ ਪਿਤਾ ਜੀ ਨੂੰ ਸਮਰਪਿਤ ਕੀਤੀ ਹੈ।
ਲੇਖਕ ਕੁਲਦੀਪ ਗਿੱਲ
ਦੀ ਇਹ ਪਹਿਲੀ ਕਾਵਿ-ਪੁਸਤਕ ਹੈ। ਜਿਸ ਵਿੱਚ ਲੇਖਕ ਨੇ ਜ਼ਿੰਦਗੀ ਦੇ ਦੁੱਖ-ਸੁੱਖ ਅਤੇ ਅਨੇਕਾਂ
ਸਮਾਜਿਕ ਵਿਸ਼ਿਆਂ ਨੂੰ ਕਵਿਤਾਵਾਂ, ਗੀਤਾਂ ਅਤੇ ਗ਼ਜ਼ਲਾਂ
ਵਿੱਚ ਪਰੋਇਆ ਹੈ।
ਇਸ ਪੁਸਤਕ ਨੂੰ ਪਾਠਕਾਂ ਵਲੋਂ ਇੰਟਰਨੈੱਟ ਉੱਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਥੋੜੇ ਹੀ ਦਿਨਾਂ ਵਿੱਚ ਹੁਣ ਤੱਕ ਇਸ ਪੁਸਤਕ ਨੂੰ ਅਨੇਕਾਂ ਪਾਠਕਾਂ ਵਲੋਂ ਪੜ੍ਹਿਆ ਜਾ ਚੁੱਕਾ ਹੈ।
ਇਸ ਪੁਸਤਕ ਨੂੰ ਗੂਗਲ ਉੱਤੇ Meri Kalam De Hanju Kuldip Gill ਜਾਂ Maa Prakash Kaur Yadgar Library ਸਰਚ ਕਰਕੇ ਬੜੀ ਹੀ ਅਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ।
ਪੁਸਤਕ ਦੇ
ਲੋਕ-ਅਰਪਣ ਉੱਤੇ ਕੁਲਦੀਪ ਗਿੱਲ ਨੂੰ ਪੰਜਾਬੀ ਕਾਵਿ ਜਗਤ ਦੀਆਂ ਨਾਮਵਰ ਕਲਮਾਂ ਅਤੇ ਉਨ੍ਹਾਂ ਦੇ
ਅਨੇਕਾਂ ਪਾਠਕਾਂ ਵਲੋਂ ਮੁਬਾਰਕਬਾਦ ਦਿੱਤੀ ਗਈ।
ਇੰਦਰਜੀਤ ਕਾਜਲ 95012-74431
ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਪੁਸਤਕ ਨੂੰ ਪੜ੍ਹ ਸਕਦੇ ਹੋ
https://inderjitkajalpublishers.blogspot.com/2023/04/meri-kalam-de-hanju-kuldip-gill_23.html