Punjabi Poetry Book
Jagda Chiraag Rakhin
by- Inderjit Kajal
ਇੰਦਰਜੀਤ ਕਾਜਲ ਦੀ ਕਾਵਿ-ਪੁਸਤਕ ਦਾ ਰੀਵਿਊ
- ਤੀਰਥ ਸਿੰਘ ਢਿੱਲੋਂ
ਇਸ ਪੁਸਤਕ ਵਿੱਚ ਪਹਿਲੀਆਂ ਦੋ ਪੁਸਤਕਾਂ ਦੀਆਂ
ਕੁਝ ਕਵਿਤਾਵਾਂ ਸਮੇਤ ਇਕ ਗੀਤ ਸਣੇ 39 ਨਜ਼ਮਾਂ
ਸ਼ਾਮਿਲ ਹਨ। ਪੁਸਤਕ ਦੇ ਆਗਾਜ਼ ਤੋਂ ਪਹਿਲਾਂ ਕਾਜਲ
ਦਾ ਇਕ ਸ਼ਿਅਰ, ਪਾਠਕਾਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ
ਤੇ ਝੰਜੋੜ ਕੇ ਰੱਖ ਦੇਣ ਵਾਲਾ ਹੈ :
ਲੜੀ ਜੋ ਜੰਗ ਉਸਨੇ ਜੀਣ ਲਈ, ਆਸਾਂਅ ਨਹੀਂ ਹੁੰਦੀ।
ਨਿਆਣੀ ਉਮਰ ਵਿੱਚ ਹੀ, ਕੋਲ ਜਿਸਦੇ ਮਾਂ ਨਹੀਂ ਹੁੰਦੀ।
ਇਸ ਸੱਜਰੀ ਪੁਸਤਕ ਦੀਆਂ ਸਭੇ ਨਜ਼ਮਾਂ ਵੱਖ-ਵੱਖ
ਵਿਸ਼ਿਆਂ ਨੂੰ ਲੈ ਕੇ ਲਿਖੀਆਂ ਗਈਆਂ ਹਨ। ਕੁਝ ਮਿਸਾਲਾਂ :-
ਹੈ ਜਵਾਨੀ ਦੇ ਬਥੇਰੇ,
ਕੰਮ ਮੁਕਾਉਣੇ ਹੋਰ ਵੀ।
ਅਰਥ ਕੇਵਲ ਇਸ ਉਮਰ ਦਾ,
ਮਸਤੀਆਂ ਲੁੱਟਣਾ ਨਹੀਂ।
( ਨਜ਼ਮ 'ਕਦਮ')
ਕਿਸਮਤ ਦੀ ਆਸ ਤੇ ਹੀ, ਬੈਠੇ ਜੋ ਖੁਦ ਨੂੰ ਸੁੱਟਕੇ।
ਰਹਿੰਦੇ ਜ਼ਮੀਨ ਤੇ ਉਹ, ਲੀਕਾਂ ਹੀ ਮਾਰਦੇ ਨੇ।
(ਉੱਠੋ ਜੀ ਮੰਜ਼ਿਲਾਂ ਦੇ)
ਘਰ ਤੇ ਆਪਾਂ ਆਲੀਸ਼ਾਨ ਬਣਾਇਆ ਹੈ।
ਹੇਠਾਂ ਲੇਕਿਨ ਪਿਆਰਾਂ ਨੂੰ ਦਫਨਾਇਆ ਹੈ।
(ਨਜ਼ਮ 'ਘਰ' ਪੰਨਾ 32)
ਦੇ ਕੇ ਲਹੂ ਜਿਗਰ ਦਾ, ਗੁਲਸ਼ਨ ਨਿਖਾਰਿਆ ਹੈ।
ਸਿੱਖੀ ਨੇ ਦੇਸ਼ ਖ਼ਾਤਿਰ, ਕੀ ਕੀ ਨਾ ਵਾਰਿਆ ਹੈ।
(ਪੰਨਾ 45)
ਪੰਨਾ 62 'ਤੇ ਕੁਝ ਚੋਣਵੇਂ ਸ਼ਿਅਰ ਬੜੇ
ਪੁਖ਼ਤਗੀ ਵਾਲੇ ਹਨ।
ਵਫ਼ਾ ਕਰਦੇ ਤੇ ਸਹਿੰਦੇ ਬੇਵਫ਼ਾਈ ਹੋਣਗੇ।
ਮਿਰੇ ਵਰਗੇ ਬਥੇਰੇ ਹੀ ਸ਼ੁਦਾਈ ਹੋਣਗੇ।
ਪਾਣੀ ਧਰਤ ਹਵਾਵਾਂ ਹੀ ਤਾਂ,
ਜੀਵਨ ਦੀ ਸ਼ੁਰੂਆਤ ਸੀਗੀ।
ਮੌਤ ਹਵਾਲੇ ਤੂੰ ਕਰ ਦਿੱਤਾ,
ਜ਼ਿੰਦਗੀ ਦੀਆਂ ਜਗੀਰਾਂ ਨੂੰ।
ਇੰਦਰਜੀਤ ਕਾਜਲ ਅੰਦਰ ਨਿਰਸੰਦੇਹ ਇਕ
ਸਮਰੱਥ ਤੇ ਦਲੇਰ ਸ਼ਾਇਰਾਨਾ ਰੂਹ ਦਾ ਵਾਸਾ ਹੈ।
- ਤੀਰਥ ਸਿੰਘ ਢਿੱਲੋਂ
ਅਜੀਤ ਅਖ਼ਬਾਰ 25 ਫਰਵਰੀ 2018 ਪੇਜ 17