Happy news kajal publishers

Happy news kajal publishers

 ਖੁਸ਼ਖ਼ਬਰੀ

ਅੱਜ ਮੇਰੀ ਕਾਜਲ ਪਬਲਿਸ਼ਰਜ਼ ਵਾਲੀ ਵੈਬਸਾਈਟ ਸਾਈਟ 
ਚਲਦੀ ਨੂੰ ਤਿੰਨ ਸਾਲ ਹੋ ਚੁੱਕੇ ਨੇ ਤੇ ਹੁਣ ਤੱਕ 5248 ਵੀਊਜ਼
ਆ ਗਏ ਜੋ ਕਿ ਇਕ ਬਹੁਤ ਵਧੀਆ ਰਿਜ਼ਲਟ ਹੈ। 

ਜਿਸ ਵਿੱਚ ਕਾਵਿ-ਪੁਸਤਕ "ਸ਼ੇਅਰ ਅਰਜ਼ ਹੈ" 
 ਪੁਸਤਕ ਮਾਂ, ਅਤੇ ਪੁਸਤਕ ਉੱਠ ਮੁਸਾਫਿਰ ਨੂੰ ਬਹੁਤ 
ਜਾਣਿਆਂ ਨੇ ਪੜ੍ਹਿਆ ਹੈ ਤੇ ਥੋੜੇ ਦਿਨ ਪਹਿਲਾਂ ਅਪਲੋਡ 
ਕੀਤੀ ਪੁਸਤਕ "ਸ਼ਿਅਰ ਅਰਜ਼ ਹੈ 2021" ਨੂੰ 
ਕਾਫੀ ਵੀਊਜ਼ ਆ ਰਹੇ ਨੇ। 
 
ਜੇ ਅਸੀਂ ਪੁਸਤਕ ਛਪਵਾਈਏ ਤਾਂ 200 ਕਾਪੀ ਦੋ ਸਾਲ 
ਤੱਕ ਵੀ ਨਹੀਂ ਪਹੁੰਚਾ ਹੁੰਦੀ ਪਾਠਕਾਂ ਤੱਕ। ਫਿਰ ਪੁਸਤਕ  
ਪਹੁੰਚਾਣ ਦਾ ਮਹਾਂ ਝਮੇਲਾ। ਪਰ ਇਥੇ ਦੁਨੀਆਂ ਤੇ ਕੋਈ ਵੀ 
ਪੁਸਤਕ ਨੂੰ ਬੜੀ ਹੀ ਅਸਾਨੀ ਨਾਲ ਗੂਗਲ ਤੇ 
ਓਪਨ ਕਰਕੇ ਪੜ੍ਹ ਸਕਦਾ ਹੈ ਤੇ ਲੋਕ ਦਿਨ ਵ ਦਿਨ 
ਪੜ੍ਹਦੇ ਹੀ ਜਾ ਰਹੇ ਨੇ ਪੜ੍ਹਦੇ ਹੀ ਜਾ ਰਹੇ ਨੇ। 
 
ਤੇ ਲੇਖਕ ਖੁਦ ਵੀ ਪੁਸਤਕ ਨੂੰ ਜਿਥੇ ਮਰਜੀ ਸ਼ਿਅਰ ਕਰੇ  
ਫੇਸਬੁੱਕ, ਟਵੀਟਰ, ਵਟਸਐਪ, ਈਮੇਲ, ਮੈਸਜ਼, ਅਤੇ 
ਕਿਸੇ ਨੂੰ ਗੂਗਲ ਉੱਤੇ ਸਰਚ ਕਰਨ ਲਈ ਵੀ ਕਹਿ ਸਕਦਾ। 
ਕਾਗਜ਼ ਤੇ ਗੂਗਲ ਸਰਚ ਲਿਖਕੇ ਵੀ ਦੇ ਸਕਦਾ। ਜੋ ਕੇ 
ਬੜੀ ਅਸਾਨ ਹੈ ਬਸ ਪੁਸਤਕ ਦਾ ਨਾਮ ਅਤੇ ਲੇਖਕ ਦਾ ਨਾਮ 
ਗੂਗਲ ਉੱਤੇ ਸਰਚ ਕਰਨ ਨਾਲ ਪੁਸਤਕ ਓਪਨ ਹੋ 
ਜਾਂਦੀ ਹੈ। ਆਉਣ ਵਾਲੇ ਦਿਨਾਂ ਚ ਇਹ ਗੂਗਲ ਸਰਚ ਮੈਂ 
ਹੋਰ ਵੀ ਅਸਾਨ ਕਰ ਦੇਣੀ ਇਹ ਸੀਕਰਟ ਹੈ 
ਹਾਲੇ ਨਹੀਂ ਦੱਸਣਾ। 
 
ਬਾਕੀ ਤੁਹਾਡੀ ਇੱਛਾ ਹੈ ਆਪਣੀ ਕਹਾਣੀਆਂ, ਕਵਿਤਾਵਾਂ 
ਜਾਂ ਨਾਵਲ ਦੀ ਪੁਸਤਕ ਛਪਵਾਉਣ ਲਈ ਜਾਂ ਇੰਟਰਨੈੱਟ 
ਉੱਤੇ ਲੋਕ-ਅਰਪਣ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ। 
ਸੰਪਰਕ- ਕਾਜਲ ਪਬਲਿਸ਼ਰਜ਼- 9501274431
ਨੋਟ - ਇੰਟਰਨੈੱਟ ਉੱਤੇ ਪੁਸਤਕ ਕਦ ਤੱਕ ਰਹੇਗੀ। 
ਜਦ ਤਕ ਗੌਰਮਿੰਟ ਜਾਂ ਵੈਬਸਾਈਟ ਦੀ ਕੰਪਨੀ ਇਸ ਨੂੰ 
ਕਿਸੇ ਕਾਰਨ ਬੰਦ ਨਹੀਂ ਕਰਦੀ। ਪਰ ਅਜਹੀ ਸੰਭਾਵਨਾ 
ਬਹੁਤ ਘੱਟ ਹੈ। ਹੋ ਸਕਦਾ ਅਗਲੇ 50 ਸਾਲ ਤੱਕ ਵੀ 
ਨਾ ਬੰਦ ਹੋਵੇ। ਜੋ ਮੈਂ ਵੈਬਸਾਈਟ ਵਰਤ ਦਾ ਹਾਂ ਉਹ 
ਗੂਗਲ ਦੁਆਰਾ ਸਾਲ 2003 ਵਿੱਚ ਸ਼ੁਰੂ ਕੀਤੀ ਗਈ ਹੈ। 
ਮੈਂ ਤੁਹਾਡੀ ਇੰਨੈੱਟ ਦੀ ਬੁੱਕ ਕਿਸੇ ਹੋਰ ਇੰਟਰਨੈੱਟ ਦੇ 
ਪਲੇਟਫਾਰਮ ਤੇ ਵੀ ਅਪਲੋਡ ਕਰਾਂਗਾ 
ਜੇ ਕਦੀ ਭਵਿੱਖ ’ਚ ਕੋਈ ਅਜਹੀ ਗੱਲ ਹੋਈ ਤਾਂ 
ਤੁਹਾਨੂੰ ਤੁਹਾਡੀ ਪੁਸਤਕ ਉੱਥੇ ਵੀ ਮਿਲ ਜਾਵੇਗੀ।
ਫਿਲਹਾਲ ਇੰਟਰਨੈੱਟ ਦਾ ਯੁਗ ਵਧਣਾ ਹੀ ਹੈ 
ਬੰਦ ਹੋਣ ਵਾਲਾ ਨਹੀਂ। ਇੰਟਰਨੈਟ ਤੇ ਆਪਣੀ ਪੁਸਤਕ 
ਪ੍ਰਕਾਸ਼ਿਤ ਕਰਵਾਓ ਅਤੇ ਘਰ ਬੈਠੇ ਸਾਰੀ ਦੁਨੀਆਂ ਵਿੱਚ ਭੇਜੋ।
ਧੰਨਵਾਦ
ਇੰਦਰਜੀਤ ਕਾਜਲ  


 

Post a Comment

Previous Post Next Post