Punjabi Poetry Book
Shabdan Vich Proye Zazbaat
by- Rachhpal Kaur Gill
(Canada)
Published by- Kajal Publishers
ਰਛਪਾਲ ਕੌਰ ਗਿੱਲ ਦੀ ਕਾਵਿ ਪੁਸਤਕ ਦਾ ਰੀਵਿਊ
- ਸੁਲੱਖਣ ਸਰਹੱਦੀ
ਹਥਲਾ ਕਾਵਿ ਸੰਗ੍ਰਹਿ ਕੈਨੇਡਾ ਵਸਦੀ ਪੰਜਾਬੀ ਕਵਿੱਤਰੀ ਦਾ
ਪਹਿਲਾ ਕਾਵਿ ਸੰਗ੍ਰਹਿ ਅਤੇ ਦੂਜੀ ਸਾਹਿਤਕ ਪੁਸਤਕ ਹੈ।
ਇਸ ਤੋਂ ਪਹਿਲਾਂ ਰਛਪਾਲ ਕੌਰ ਗਿੱਲ ਇੱਕ ਕਹਾਣੀ ਸੰਗ੍ਰਹਿ
‘ਟਾਹਣੀਓਂ ਟੁੱਟੇ’ ਪੰਜਾਬੀ ਮਾਂ ਬੋਲੀ ਨੂੰ ਅਰਪਣ ਕਰ ਚੁੱਕੀ ਹੈ।
ਪੁਸਤਕ ਪੜਦਿਆਂ ਇੱਕ ਗੱਲ ਸਾਬਤ ਹੁੰਦੀ ਹੈ ਕਿ
ਕਵਿੱਤਰੀ ਦੇ ਜਜ਼ਬਾਤ ਜ਼ਿਆਦਾਤਰ ਨਾਰੀ ਦੀ
ਹੋਂਦ-ਪ੍ਰਕਿਰਤੀ ਬਾਰੇ ਹਨ। ਔਰਤ ਦੀ ਹਰ ਹੋਣੀ
ਬਾਰੇ ਉਹ ਫ਼ਿਕਰਮੰਦ ਹੈ। ਉਸ ਦੀਆਂ ਕਵਿਤਾਵਾਂ
ਦੇ ਨਾਮਕਰਨ ਤੋਂ ਵੀ ਇਹੀ ਜ਼ਾਹਰ ਹੋ ਜਾਂਦਾ ਹੈ ਜਿਵੇਂ:-
ਔਰਤ ਦੀ ਹੋਂਦ ਤੇ ਹੋਣੀ, ਮਾਂ ਦਿਵਸ, ਮਾਂ ਦੇ ਰੂਪ, ਮੇਰੀ ਮਾਂ,
ਔਰਤ ਦੀ ਹੋਂਦ ਤੇ ਹੋਣੀ, ਮਾਂ ਦਿਵਸ, ਮਾਂ ਦੇ ਰੂਪ, ਮੇਰੀ ਮਾਂ,
ਅੰਮੜੀ ਦੇ ਜਾਏ, ਔਰਤਾਂ ਦਾ ਅੰਤਰ-ਰਾਸ਼ਟਰੀ ਦਿਵਸ,
ਪੀੜਤ ਔਰਤ, ਪਰਦੇਸਣ, ਬਾਬਲ ਦਾ ਵਿਹੜਾ ਆਦਿ ਉਸ
ਦੀਆਂ ਕਵਿਤਾਵਾਂ ਦੇ ਚਿਹਨ ਔਰਤ ਦੀ ਹਮਦਰਦੀ
ਦੇ ਹੀ ਪ੍ਰਗਟ ਹੁੰਦੇ ਹਨ। ਜਿਵੇਂ :-
- ਸੁਣ ਅਣਜੰਮੀ ਧੀ ਦੀ ਪੁਕਾਰ ਨੀ ਮਾਏ।
ਮੈਨੂੰ ਕੁੱਖ ਵਿੱਚ ਨਾ ਤੂੰ ਮਾਰ ਨੀ ਮਾਏ।
- ਸਭ ਮਾਵਾਂ ਨੂੰ ਮਾਂ ਦਾ ਦਿਨ ਮੁਬਾਰਕ ਹੋਵੇ,
ਮਾਂ ਤੇਰੇ ਬਾਝੋਂ ਅੱਜ ਇਹ ਦਿਨ ਮੈਂ ਕਿਵੇਂ ਮਨਾਵਾਂ।
- ਮੇਰੀ ਪਿਆਰੀ ਨਿਆਰੀ ਮਾਂ,
ਤੇਰੀ ਘਾਲਣਾ ਤੋਂ ਮੈਂ ਸਦਕੇ ਜਾਂ।
- ਧੀਆਂ ਹਿੱਸੇ ਕਿਉ ਆਈ ਅੰਮੀਏਂ ਇੱਜ਼ਤਾਂ ਦੀ ਫੁੱਲਕਾਰੀ,
ਡੱਬ ਖੜੱਬੀ ਕਰ ਦੇਂਦੇ ਕਈ ਧੋਖੇਬਾਜ਼ ਲਲਾਰੀ।
- ਕਰਦੀਆਂ ਰਹਿਣ ਦੁਆਵਾਂ ਭੈਣਾਂ,
ਜੁੱਗ ਜੁੱਗ ਜੀਉਣ ਅੰਮੜੀ ਦੇ ਜਾਏ।
ਉਸ ਦੀ ਪੁਸਤਕ ਪੜਦਿਆਂ ਮਨ ਲਰਜ ਜਾਂਦਾ ਹੈ।
ਔਰਤ ਦੇ ਦੁਖੜੇ ਅਤੇ ਮਾਵਾਂ ਦੀ ਆਰਤੀ
ਇਸ ਕਵਿਤਾ ਦਾ ਕੇਂਦਰੀ ਭਾਵ ਹੈ। ਉਸ ਦੀ ਕਵਿਤਾ
ਅਬਲਾ ਤੋਂ ਸਬਲਾ ਵਿੱਚ ਸ਼ਾਨਦਾਰ ਪੇਸ਼ਕਾਰੀ ਹੈ
ਕਿ ਔਰਤ ਦੇ ਵਿਚਾਰੇਪਨ ਤੇ ਉਹ ਲੋਕ ਵੀ
ਹੱਸਦੇ ਹਨ ਜਿਨਾਂ ਉਸ ਨੂੰ ਸਮਾਜ ਵਿੱਚ ਦੁਜੈਲ
ਅਵਸਥੀ ਅਤੇ ‘ਵਿਚਾਰੀ’ ਬਣਾ ਦਿੱਤਾ ਹੈ।
ਔਰਤਾਂ ਦਾ ਅੰਤਰ-ਰਾਸ਼ਟਰੀ ਦਿਨ ਵਿੱਚ ਰਛਪਾਲ ਪੁੱਛਦੀ ਹੈ:
ਔਰਤ ਦੀ ਕੁੱਖ ਵਿੱਚੋਂ ਉਗਮੀ, ਔਰਤ ਨੂੰ ਕੁੱਖ ਵਿੱਚ
ਮਾਰ ਮੁਕਾਇਆ ਜਾ ਰਿਹਾ ਕਿ ਔਰਤ ਹੱਥੋਂ ਹੀ
ਔਰਤ ਦਾ ਕਤਲ ਕਰਾਇਆ ਜਾ ਰਿਹਾ....।
ਕਿਤਾਬ ਨੂੰ ਜੀ ਆਇਆਂ ਹੈ।
- ਸੁਲੱਖਣ ਸਰਹੱਦੀ
ਅਜੀਤ ਅਖ਼ਬਾਰ 7 -Nov -2021 Page 4
- ਸੁਲੱਖਣ ਸਰਹੱਦੀ
ਅਜੀਤ ਅਖ਼ਬਾਰ 7 -Nov -2021 Page 4