ਪੰਜਾਬੀ ਲੇਖਕ ਭੈਣ-ਭਰਾ ਆਪਣੀ ਕਹਾਣੀਆਂ,
ਨਾਵਲ, ਕਵਿਤਾਵਾਂ ਦੀ ਕਿਤਾਬ ਛਪਾਉਣ ਲਈ
ਜਾਂ ਇੰਟਰਨੈੱਟ ਉੱਤੇ ਲੋਕ-ਅਰਪਣ ਕਰਵਾਉਣ
ਲਈ ਸੰਪਰਕ ਕਰ ਸਕਦੇ ਨੇ :-
ਕਾਜਲ ਪਬਲਿਸ਼ਰਜ਼ - 95012-74431
ਲੇਖਿਕਾ ਰਛਪਾਲ ਕੌਰ ਗਿੱਲ ਕੈਨੇਡਾ ਦੀ
ਕਾਵਿ ਪੁਸਤਕ ‘ਸ਼ਬਦਾਂ ਵਿੱਚ ਪਰੋਏ ਜਜ਼ਬਾਤ’
ਕਾਵਿ ਪੁਸਤਕ ‘ਸ਼ਬਦਾਂ ਵਿੱਚ ਪਰੋਏ ਜਜ਼ਬਾਤ’
ਬੀਤੇ ਦਿਨੀ ਕੈਨੇਡਾ ਨਿਵਾਸੀ ਲੇਖਿਕਾ ਰਛਪਾਲ ਕੌਰ ਗਿੱਲ
ਨੇ ਆਪਣੀ ਪਹਿਲੀ ਕਾਵਿ-ਪੁਸਤਕ ‘ਸ਼ਬਦਾਂ ਵਿੱਚ ਪਰੋਏ
ਜਜ਼ਬਾਤ’ ਪੰਜਾਬੀ ਸਾਹਿਤ ਜਗਤ ਵਿੱਚ ਹਾਜ਼ਰ ਕੀਤੀ।
ਜਿਸਨੂੰ ਕਿ ਕਾਜਲ ਪਬਲਿਸ਼ਰਜ਼ ਵਲੋਂ ਛਾਪਿਆ ਗਿਆ ਹੈ।
ਲੇਖਿਕਾ ਨੇ ਇਹ ਪੁਸਤਕ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ
ਉਨ੍ਹਾਂ ਦੀ ਅਣਥਕ ਮਿਹਨਤ ਨੂੰ ਸਮਰਪਿਤ ਕੀਤੀ ਹੈ।
ਪੁਸਤਕ ਵਿੱਚ ਲੇਖਿਕਾ ਨੇ ਵੱਖ-ਵੱਖ ਵਿਸ਼ਿਆਂ ਨੂੰ ਕਵਿਤਾਵਾਂ
ਵਿੱਚ ਪਰੋਇਆ ਹੈ। ਜਿਸ ਵਿੱਚ ਔਰਤ ਦੀ ਹੋਂਦ ਤੇ ਹੋਣੀ,
ਕਿਸਾਨੀ ਸੰਘਰਸ਼ ਅਤੇ ਜ਼ਿੰਦਗੀ ਦੇ ਕਈ ਹੋਰ ਦੁੱਖ-ਸੁੱਖ
ਬਿਆਨ ਕਰਦੀਆਂ ਖੂਬਸੂਰਤ ਕਵਿਤਾਵਾਂ ਸ਼ਾਮਿਲ ਹਨ।
ਇਸ ਪੁਸਤਕ ਦਾ ਮੁੱਖ-ਬੰਦ ਸਾਹਿਤ ਜਗਤ ਦੀ ਜਾਣੀ-
ਪਹਿਚਾਣੀ ਸ਼ਖ਼ਸੀਅਤ ‘ਰਜਵੰਤ ਕੌਰ ਸੰਧੂ’ ਨੇ ਲਿਖਿਆ ਹੈ।
ਉਨ੍ਹਾਂ ਲੇਖਿਕਾ ਦੀ ਰਚਨਾ ਬਾਰੇ ਲਿਖਿਆ ਕਿ ਉਹਦੀ
ਕਵਿਤਾ ਵਿੱਚੋਂ ਔਰਤ ਦਾ ਸੱਚਾ ਦਰਦ ਬੋਲਦਾ ਹੈ।
ਰਛਪਾਲ ਕੌਰ ਇਕ ਸੰਵੇਦਨਸ਼ੀਲ ਲੇਖਿਕਾ ਹੈ ਉਹਦੀ
ਸੰਵੇਦਨਾ ਦਾ ਦਾਇਰਾ ਬੜਾ ਵੱਡਾ ਹੈ। ਉਹ ਹਰੇਕ ਜ਼ਾਲਮ
ਤੇ ਉਹਦੇ ਜ਼ੁਲਮ ਦੀ ਵਿਰੋਧੀ ਹੈ ਅਤੇ ਹਰੇਕ
ਦੁਖੀ, ਦਬਾਏ ਬੰਦੇ ਦੀ ਧਿਰ ਹੈ।
ਰਛਪਾਲ ਕੌਰ ਗਿੱਲ ਦੀ ਇਸ ਪਹਿਲੀ ਕਾਵਿ-ਪੁਸਤਕ ਨੂੰ
ਜੀ ਆਇਆਂ ਆਖਦਿਆਂ ਪੰਜਾਬੀ ਸਾਹਿਤ ਜਗਤ ਦੀਆਂ
ਅਨੇਕਾਂ ਨਾਮਵਰ ਸ਼ਖ਼ਸੀਅਤਾਂ ਅਤੇ ਪਾਠਕਾਂ ਵਲੋਂ
ਮੁਬਾਰਕਬਾਦ ਦਿੱਤੀ ਗਈ।
ਇੰਦਰਜੀਤ ਕਾਜਲ 95012-74431