kp special news poetry book sawraj kaur

 

ਪੰਜਾਬੀ ਲੇਖਕ ਭੈਣ-ਭਰਾ ਆਪਣੀ ਕਹਾਣੀਆਂ, 
ਨਾਵਲ, ਕਵਿਤਾਵਾਂ ਦੀ ਕਿਤਾਬ ਛਪਾਉਣ ਲਈ 
ਜਾਂ ਇੰਟਰਨੈੱਟ ਉੱਤੇ ਲੋਕ-ਅਰਪਣ ਕਰਵਾਉਣ 
ਲਈ ਸੰਪਰਕ ਕਰ ਸਕਦੇ ਨੇ :- 
ਕਾਜਲ ਪਬਲਿਸ਼ਰਜ਼ - 95012-74431
 
ਲੇਖਿਕਾ ਸਵਰਾਜ ਕੌਰ ਯੂ.ਐੱਸ.ਏ ਦੀ
ਕਾਵਿ ਪੁਸਤਕ ‘ਪਹਿਲ ਪਲੇਠੇ ਕਾਵਿ ਰੰਗ’


ਬੀਤੇ ਦਿਨੀ ਲੇਖਿਕਾ ਸਵਰਾਜ ਕੌਰ ਯੂ.ਐੱਸ.ਏ ਨੇ ਆਪਣੀ 
ਕਾਵਿ ਪੁਸਤਕ ‘ਪਹਿਲ ਪਲੇਠੇ ਕਾਵਿ ਰੰਗ’ ਪੰਜਾਬੀ 
ਸਾਹਿਤ ਜਗਤ ਵਿੱਚ ਹਾਜ਼ਰ ਕੀਤੀ। ਪੁਸਤਕ ਵਿੱਚ ਦੋ 
ਭਾਗ ਹਨ ਕੌੜੀ ਵੇਲ ਅਤੇ ਉਮਰਾਂ ਦੀ ਬਾਤ। ਜਿਸਨੂੰ ਕਿ 
ਕਾਜਲ ਪਬਲਿਸ਼ਰਜ਼ ਵਲੋਂ ਛਾਪਿਆ ਗਿਆ ਹੈ। 
 
ਪੁਸਤਕ ਵਿੱਚ ਲੇਖਿਕਾ ਨੇ ਵੱਖ ਵੱਖ ਵਿਸ਼ਿਆਂ ਨੂੰ ਕਵਿਤਾਵਾਂ, 
ਗੀਤਾਂ ਅਤੇ ਗਜ਼ਲਾਂ  ਦੇ ਰੂਪ ’ਚ ਲਿਖਿਆ ਹੈ। ਪੁਸਤਕ 
ਵਿੱਚ ਪ੍ਰੋ. ਅਵਤਾਰ ਜੌੜਾ, ਬਲਦੇਵ ਕੌਰ ਬਰਾੜ ਅਤੇ
 ਕਰਤਾਰ ਸਿੰਘ ਅਰਸ਼ ਨੇ ਲੇਖਿਕਾ ਦੀ ਰਚਨਾ ਬਾਰੇ 
ਆਪਣੇ ਵਿਚਾਰ ਪੇਸ਼ ਕੀਤੇ ਨੇ। 
 
ਬਲਦੇਵ ਕੌਰ ਬਰਾੜ ਨੇ ਲੇਖਿਕਾ ਦੀ ਰਚਨਾ ਬਾਰੇ ਲਿਖਿਆ 
ਕਿ ਭਾਵੇਂ ਅੱਜ ਔਰਤ ਅਬਲਾ ਤੋਂ ਸਬਲਾ ਬਣ ਚੁੱਕੀ ਹੈ। 
ਉਹ ਪੜ੍ਹ ਲਿਖ ਕੇ ਪੈਰਾਂ ਤੇ ਖੜੀ ਹੋ ਕੇ ਮਰਦ ਤੋਂ ਹਰ 
ਖੇਤਰ ਵਿੱਚ ਅੱਗੇ ਵਧ ਰਹੀ ਹੈ । ਪਰ ਅੱਜ ਵੀ 47-48 
ਸਾਲ ਪਹਿਲਾਂ ਲਿਖੀਆਂ ਸਵਰਾਜ ਕੌਰ ਦੀਆਂ ਕੌੜੀ ਵੇਲ 
ਵਿਚਲੀਆਂ ਰਚਨਾਵਾਂ ਸਮੇਂ ਦਾ ਸੱਚ ਦੱਸ ਰਹੀਆਂ ਹਨ।
  
‘ਕੌੜੀ ਵੇਲ’ ਦੀ ਹਰ ਰਚਨਾ ਪਾਠਕ ਲਈ ਬੇਹੱਦ ਦਿਲਚਸਪ 
ਹੀ ਨਹੀਂ ਕੋਈ ਸੰਦੇਸ਼ ਵੀ ਹੈ। ਲੇਖਿਕਾ ਨੂੰ ਮਿਲਣ ਦੀ ਇੱਕ 
ਤਾਂਘ ਪੈਦਾ ਕਰਦੀ ਹੈ ਜੋ ਇੱਕ ਸੁੱਚੇ ਮੋਤੀ ਵਰਗੀ 
ਸਾਂਤਮਈ ਸ਼ਖ਼ਸ਼ੀਅਤ ਹੈ। 
 
ਕਾਵਿ-ਪੁਸਤਕ ਨੂੰ ਜੀ ਆਇਆਂ ਆਖਦਿਆਂ ਪੰਜਾਬੀ 
ਸਾਹਿਤ ਜਗਤ ਦੀਆਂ ਅਨੇਕਾਂ ਨਾਮਵਰ ਸ਼ਖ਼ਸੀਅਤਾਂ ਅਤੇ 
ਪਾਠਕਾਂ ਵਲੋਂ ਮੁਬਾਰਕਬਾਦ ਦਿੱਤੀ ਗਈ।
 

ਇੰਦਰਜੀਤ ਕਾਜਲ 95012-74431
   

 

Post a Comment

Previous Post Next Post