Kp Books News

ਪੰਜਾਬੀ ਲੇਖਕ ਭੈਣ-ਭਰਾ ਆਪਣੀ ਕਹਾਣੀਆਂ, ਨਾਵਲਕਵਿਤਾਵਾਂ ਦੀ ਕਿਤਾਬ ਛਪਾਉਣ ਲਈ ਜਾਂ ਇੰਟਰਨੈੱਟ ਉੱਤੇ ਲੋਕ-ਅਰਪਣ ਕਰਵਾਉਣ ਲਈ 
ਸੰਪਰਕ ਕਰ ਸਕਦੇ ਨੇ :- 
ਕਾਜਲ ਪਬਲਿਸ਼ਰਜ਼ - 95012-74431


Kp Books News

ਲੇਖਿਕਾ ਸਵਰਾਜ ਕੌਰ ਯੂ.ਐੱਸ. ਦੀ 
ਕਾਵਿ ਪੁਸਤਕ 
ਪਹਿਲ ਪਲੇਠੇ ਕਾਵਿ ਰੰਗ

 

     ਬੀਤੇ ਦਿਨੀ ਲੇਖਿਕਾ ਸਵਰਾਜ ਕੌਰ ਯੂਐੱਸ ਨੇ ਆਪਣੀ ਕਾਵਿ ਪੁਸਤਕਪਹਿਲ ਪਲੇਠੇ ਕਾਵਿ ਰੰਗਪੰਜਾਬੀ ਸਾਹਿਤ ਜਗਤ ਵਿੱਚ ਹਾਜ਼ਰ ਕੀਤੀ। ਪੁਸਤਕ ਵਿੱਚ ਦੋ ਭਾਗ ਹਨ ਕੌੜੀ ਵੇਲ ਅਤੇ ਉਮਰਾਂ ਦੀ ਬਾਤ। ਜਿਸਨੂੰ ਕਿ ਕਾਜਲ ਪਬਲਿਸ਼ਰਜ਼ ਵਲੋਂ ਛਾਪਿਆ ਗਿਆ ਹੈ। 

     ਪੁਸਤਕ ਵਿੱਚ ਲੇਖਿਕਾ ਨੇ ਵੱਖ ਵੱਖ ਵਿਸ਼ਿਆਂ ਨੂੰ ਕਵਿਤਾਵਾਂਗੀਤਾਂ ਅਤੇ ਗਜ਼ਲਾਂ  ਦੇ ਰੂਪ ਲਿਖਿਆ ਹੈ। ਪੁਸਤਕ ਵਿੱਚ ਪ੍ਰੋ. ਅਵਤਾਰ ਜੌੜਾ, ਬਲਦੇਵ ਕੌਰ ਬਰਾੜ ਅਤੇ ਕਰਤਾਰ ਸਿੰਘ ਅਰਸ਼ ਨੇ ਲੇਖਿਕਾ ਦੀ ਰਚਨਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਨੇ। 



     ਬਲਦੇਵ ਕੌਰ ਬਰਾੜ ਨੇ ਲੇਖਿਕਾ ਦੀ ਰਚਨਾ ਬਾਰੇ ਲਿਖਿਆ ਕਿ ਭਾਵੇਂ ਅੱਜ ਔਰਤ ਅਬਲਾ ਤੋਂ ਸਬਲਾ ਬਣ ਚੁੱਕੀ ਹੈ। ਉਹ ਪੜ੍ਹ ਲਿਖ ਕੇ ਪੈਰਾਂ ਤੇ ਖੜੀ ਹੋ ਕੇ ਮਰਦ ਤੋਂ ਹਰ ਖੇਤਰ ਵਿੱਚ ਅੱਗੇ ਵਧ ਰਹੀ ਹੈ ਪਰ ਅੱਜ ਵੀ 47-48 ਸਾਲ ਪਹਿਲਾਂ ਲਿਖੀਆਂ ਸਵਰਾਜ ਕੌਰ ਦੀਆਂ ਕੌੜੀ ਵੇਲ ਵਿਚਲੀਆਂ ਰਚਨਾਵਾਂ ਸਮੇਂ ਦਾ ਸੱਚ ਦੱਸ ਰਹੀਆਂ ਹਨ। ਕੌੜੀ ਵੇਲਦੀ ਹਰ ਰਚਨਾ ਪਾਠਕ ਲਈ ਬੇਹੱਦ ਦਿਲਚਸਪ ਹੀ ਨਹੀਂ ਕੋਈ ਸੰਦੇਸ਼ ਵੀ ਹੈ। ਲੇਖਿਕਾ ਨੂੰ ਮਿਲਣ ਦੀ ਇੱਕ ਤਾਂਘ ਪੈਦਾ ਕਰਦੀ ਹੈ ਜੋ ਇੱਕ ਸੁੱਚੇ ਮੋਤੀ ਵਰਗੀ ਸਾਂਤਮਈ ਸ਼ਖ਼ਸ਼ੀਅਤ ਹੈ। 
 
     ਕਾਵਿ-ਪੁਸਤਕ ਨੂੰ ਜੀ ਆਇਆਂ ਆਖਦਿਆਂ ਪੰਜਾਬੀ ਸਾਹਿਤ ਜਗਤ ਦੀਆਂ ਅਨੇਕਾਂ ਨਾਮਵਰ ਸ਼ਖ਼ਸੀਅਤਾਂ ਅਤੇ ਪਾਠਕਾਂ ਵਲੋਂ ਮੁਬਾਰਕਬਾਦ ਦਿੱਤੀ ਗਈ


ਲੇਖਿਕਾ ਮਨਜੀਤ ਕੌਰ ਗਿੱਲ ਦੀ 
ਕਾਵਿ ਪੁਸਤਕ 
‘‘ਸ਼ਿਅਰ ਅਰਜ਼ ਹੈ 2021’’ 
ਇੰਟਰਨੈੱਟ ਉੱਤੇ ਲੋਕ-ਅਰਪਣ

 

     ਪਿਛਲੇ ਦਿਨੀ ਅਮਰੀਕਾ ਨਿਵਾਸੀ ਲੇਖਿਕਾ ਮਨਜੀਤ ਕੌਰ ਗਿੱਲ ਦੀ ਕਾਵਿ-ਪੁਸਤਕ ‘‘ਸ਼ਿਅਰ ਅਰਜ਼ ਹੈ 2021’’ ਇੰਟਰਨੈੱਟ ਉੱਤੇ ਲੋਕ-ਅਰਪਣ ਕੀਤੀ ਗਈ। ਜਿਸਨੂੰ ਕਿ ਕਾਜਲ ਪਬਲਿਸ਼ਰਜ਼ ਵਲੋਂ ਤਿਆਰ ਕਰਕੇ ਪ੍ਰਕਾਸ਼ਿਤ ਕੀਤਾ ਗਿਆ ਹੈ। 
 
     ਮਨਜੀਤ ਕੌਰ ਗਿੱਲ ਨੇ ਇਸ ਪੁਸਤਕ ਵਿੱਚ ਸਾਲ 2021 ਵਿੱਚ ਜੋ ਕਵਿਤਾਵਾਂ ਲਿਖੀਆਂ ਉਸਨੂੰ ਪੁਸਤਕ ਦੇ ਰੂਪ ਵਿੱਚ ਇੰਟਰਨੈੱਟ ਉੱਤੇ ਲੋਕ-ਅਰਪਣ ਕਰਵਾਇਆ ਹੈ। ਇਹ ਪੁਸਤਕ ਉਨ੍ਹਾਂ ਨੇ ਕਿਸਾਨੀ ਸੰਘਰਸ਼ ਦੀ ਲੜਾਈ ਲੜਨ ਵਾਲੇ ਹਰ ਵੀਰ ਅਤੇ ਭੈਣ ਨੂੰ ਸਮਰਪਣ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਪੁਸਤਕ ਸਰੀਰਕ ਤੌਰ ਤੇ ਸਦੀਵੀ ਵਿਛੋੜਾ ਦੇ ਚੁੱਕੇ ਆਪਣੇ ਜੀਵਨ ਸਾਥੀ ਦੇ ਨਾਮ ਵੀ ਕੀਤੀ ਹੈ। 
 

     ਇਸ ਪੁਸਤਕ ਨੂੰ ਪਾਠਕਾਂ ਵਲੋਂ ਇੰਟਰਨੈੱਟ ਉੱਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਥੋੜੇ ਹੀ ਦਿਨਾਂ ਵਿੱਚ ਹੁਣ ਤੱਕ ਇਸ ਪੁਸਤਕ ਨੂੰ ਅਨੇਕਾਂ ਪਾਠਕਾਂ ਵਲੋਂ ਪੜ੍ਹਿਆ ਜਾ ਚੁੱਕਾ ਹੈ। 


     ਪੁਸਤਕ ਦੇ ਲੋਕ-ਅਰਪਣ ਉੱਤੇ ਮਨਜੀਤ ਕੌਰ ਗਿੱਲ ਨੂੰ ਪੰਜਾਬੀ ਕਾਵਿ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੇ ਅਨੇਕਾਂ ਪਾਠਕਾਂ ਵਲੋਂ ਮੁਬਾਰਕਬਾਦ ਦਿੱਤੀ ਗਈ। ਤੁਸੀਂ ਇਸ ਪੁਸਤਕ ਨੂੰ ਪੜ੍ਹਨ ਲਈ ਹੇਠਾਂ ਦਿੱਤੇ Link ਉੱਤੇ ਕਲਿਕ ਕਰ ਸਕਦੇ ਹੋ।
https://inderjitkajalpublishers.blogspot.com/2021/12/sher-arz-hai-2021-manjit-kaur-gill.html
 
     ਇਸੇ ਤਰ੍ਹਾਂ ਮਨਜੀਤ ਕੌਰ ਗਿੱਲ ਨੇ ਆਪਣੀ ਇਕ ਹੋਰ ਬਿਹਤਰੀਨ ਕਾਵਿ ਪੁਸਤਕ ਇੰਟਰਨੈੱਟ ਉੱਤੇ ਲੋਕ-ਅਰਪਣ ਕੀਤੀ ਹੋਈ ਹੈ। ਜਿਸਨੂੰ ਗੂਗਲ ਉੱਤੇ sher arz hai manjit kaur gill  ਸਰਚ ਕਰ ਕਰਕੇ ਪੜ੍ਹ ਸਕਦੇ ਹੋ।  



ਲੇਖਿਕਾ ਰਛਪਾਲ ਕੌਰ ਗਿੱਲ ਕੈਨੇਡਾ ਦੀ 
ਕਾਵਿ  ਪੁਸਤਕ 
ਸ਼ਬਦਾਂ ਵਿੱਚ ਪਰੋਏ ਜਜ਼ਬਾਤ

 

   ਬੀਤੇ ਦਿਨੀ ਕੈਨੇਡਾ ਨਿਵਾਸੀ ਲੇਖਿਕਾ ਰਛਪਾਲ ਕੌਰ ਗਿੱਲ ਨੇ ਆਪਣੀ ਪਹਿਲੀ ਕਾਵਿ-ਪੁਸਤਕਸ਼ਬਦਾਂ ਵਿੱਚ ਪਰੋਏ ਜਜ਼ਬਾਤਪੰਜਾਬੀ ਸਾਹਿਤ ਜਗਤ ਵਿੱਚ ਹਾਜ਼ਰ ਕੀਤੀ।ਜਿਸਨੂੰ ਕਿ ਕਾਜਲ ਪਬਲਿਸ਼ਰਜ਼ ਵਲੋਂ ਛਾਪਿਆ ਗਿਆ ਹੈ। 


     ਲੇਖਿਕਾ ਨੇ ਇਹ ਪੁਸਤਕ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਉਨ੍ਹਾਂ ਦੀ ਅਣਥਕ ਮਿਹਨਤ ਨੂੰ ਸਮਰਪਿਤ ਕੀਤੀ ਹੈ। 
 
     ਪੁਸਤਕ ਵਿੱਚ ਲੇਖਿਕਾ ਨੇ ਵੱਖ-ਵੱਖ ਵਿਸ਼ਿਆਂ ਨੂੰ ਕਵਿਤਾਵਾਂ ਵਿੱਚ ਪਰੋਇਆ ਹੈ। ਜਿਸ  ਵਿੱਚ ਔਰਤ ਦੀ ਹੋਂਦ ਤੇ ਹੋਣੀਕਿਸਾਨੀ ਸੰਘਰਸ਼ ਅਤੇ ਜ਼ਿੰਦਗੀ ਦੇ ਕਈ ਹੋਰ ਦੁੱਖ-ਸੁੱਖ ਬਿਆਨ ਕਰਦੀਆਂ ਖੂਬਸੂਰਤ ਕਵਿਤਾਵਾਂ ਸ਼ਾਮਿਲ ਹਨ। 


      ਇਸ ਪੁਸਤਕ ਦਾ ਮੁੱਖ-ਬੰਦ ਸਾਹਿਤ ਜਗਤ ਦੀ ਜਾਣੀ-ਪਹਿਚਾਣੀ ਸ਼ਖ਼ਸੀਅਤਰਜਵੰਤ ਕੌਰ ਸੰਧੂਨੇ ਲਿਖਿਆ ਹੈ। ਉਨ੍ਹਾਂ ਲੇਖਿਕਾ ਦੀ ਰਚਨਾ ਬਾਰੇ ਲਿਖਿਆ  ਕਿ  ਉਹਦੀ  ਕਵਿਤਾ  ਵਿੱਚੋਂ  ਔਰਤ  ਦਾ ਸੱਚਾ  ਦਰਦ ਬੋਲਦਾ ਹੈ। ਰਛਪਾਲ ਕੌਰ ਇਕ ਸੰਵੇਦਨਸ਼ੀਲ ਲੇਖਿਕਾ ਹੈ ਉਹਦੀ ਸੰਵੇਦਨਾ ਦਾ ਦਾਇਰਾ ਬੜਾ ਵੱਡਾ ਹੈ। ਉਹ ਹਰੇਕ ਜ਼ਾਲਮ ਤੇ ਉਹਦੇ ਜ਼ੁਲਮ ਦੀ ਵਿਰੋਧੀ ਹੈ ਅਤੇ ਹਰੇਕ ਦੁਖੀ, ਦਬਾਏ ਬੰਦੇ ਦੀ ਧਿਰ ਹੈ। 


     ਰਛਪਾਲ ਕੌਰ ਗਿੱਲ ਦੀ ਇਸ ਪਹਿਲੀ ਕਾਵਿ-ਪੁਸਤਕ ਨੂੰ ਜੀ ਆਇਆਂ ਆਖਦਿਆਂ ਪੰਜਾਬੀ ਸਾਹਿਤ ਜਗਤ ਦੀਆਂ ਅਨੇਕਾਂ ਨਾਮਵਰ ਸ਼ਖ਼ਸੀਅਤਾਂ ਅਤੇ ਪਾਠਕਾਂ ਵਲੋਂ ਮੁਬਾਰਕਬਾਦ ਦਿੱਤੀ ਗਈ। 


ਲੇਖਕ ਮਦਨ ਲਾਲ ਹੁਸ਼ਿਆਰਪੁਰ, ਤਲਵਾੜਾ 
ਦੀ ਕਾਵਿ ਪੁਸਤਕ 
‘‘ਮੋਮਬੱਤੀਆਂ ਨਹੀਂ ਜਗਾਵਾਂਗੇ’’

 

     ਬੀਤੇ ਦਿਨੀ ਜ਼ਿਲਾ ਹੁਸ਼ਿਆਰਪੁਰ, ਤਲਵਾੜਾ ਨਿਵਾਸੀ ਲੇਖਕ ਮਦਨ ਲਾਲ ਨੇ ਆਪਣੀ ਪਹਿਲੀ ਕਾਵਿ-ਪੁਸਤਕ ‘ਮੋਮਬੱਤੀਆਂ ਨਹੀਂ ਜਗਾਵਾਂਗੇਪੰਜਾਬੀ ਸਾਹਿਤ ਜਗਤ ਵਿੱਚ ਹਾਜ਼ਰ ਕੀਤੀ। ਜਿਸਨੂੰ ਕਿ ਕਾਜਲ ਪਬਲਿਸ਼ਰਜ਼ ਵਲੋਂ ਛਾਪਿਆ ਗਿਆ ਹੈ। 
 
     ਲੇਖਕ ਨੇ ਇਹ ਪੁਸਤਕ ਜਿਹੜੇ ਮਨੁੱਖ ਕੁਦਰਤ ਅਤੇ ਮਨੁੱਖਤਾ ਨਾਲ ਪਿਆਰ ਕਰਦੇ ਹਨ ਨੂੰ ਸਮਰਪਿਤ ਕੀਤੀ ਹੈ ਪੁਸਤਕ ਵਿੱਚ ਲੇਖਕ ਨੇ ਵੱਖ-ਵੱਖ ਵਿਸ਼ਿਆਂ ਨੂੰ ਕਵਿਤਾਵਾਂ ਵਿੱਚ ਪਰੋਇਆ ਹੈ। ਜਿਸ ਵਿੱਚ ਮਨੁੱਖ ਵਲੋਂ ਕੁਦਰਤ ਨਾਲ ਛੇੜ-ਛਾੜ ਕਿਸਾਨੀ ਸੰਘਰਸ਼, ਧੀਆਂ ਦੇ ਦੁਖ ਸੁੱਖ, ਕਰੋਨਾ ਮਹਾਮਾਰੀ ਅਤੇ ਜ਼ਿੰਦਗੀ ਦੇ ਕਈ ਹੋਰ ਦੁੱਖ-ਸੁੱਖ ਬਿਆਨ  ਕਰਦੀਆਂ  ਖੂਬਸੂਰਤ ਕਵਿਤਾਵਾਂ ਸ਼ਾਮਿਲ ਹਨ। 


      ਇਸ  ਪੁਸਤਕ  ਦਾ  ਮੁੱਖਬੰਦ  ਡਾਸੁਰਿੰਦਰਪਾਲ  ਸਿੰਘ  ਮੰਡ  ਨੇ  ਲਿਖਿਆ  ਹੈ।  ਉਨਾਂ  ਲੇਖਕ  ਦੀ ਰਚਨਾ  ਬਾਰੇ  ਲਿਖਿਆ  ਕਿ  ਲੇਖਕ  ਦੀ  ਕਲਮ  ਨੇ  ਇਨਸਾਨੀ  ਸੋਚ  ਵਿੱਚ  ਆਏ  ਵਗਾੜਾਂ  ਵਰਗੇ  ਬਹੁਤ  ਸਾਰੇ  ਮੁੱਦਿਆਂ  ਦੀ  ਬਾਤ  ਪਾਈ  ਹੈ। ਬਾਤ  ਪਾਉਣ  ਲੱਗਿਆਂ  ਸੁਨੇਹਾ  ਵੀ  ਦਿੱਤਾ  ਹੈ। ਅਰਜ਼  ਵੀ  ਕੀਤੀ  ਹੈਨਸੀਹਤ  ਵੀ  ਦਿੱਤੀ  ਹੈ  ਅਤੇ  ਵਾਰਨਿੰਗ  ਵੀ।  


     ਮਦਨ ਲਾਲ ਦੀ ਇਸ ਪਹਿਲੀ ਕਾਵਿ-ਪੁਸਤਕ ਨੂੰ ਜੀ ਆਇਆਂ ਆਖਦਿਆਂ ਪੰਜਾਬੀ ਸਾਹਿਤ ਜਗਤ ਦੀਆਂ ਅਨੇਕਾਂ ਨਾਮਵਰ ਸ਼ਖ਼ਸੀਅਤਾਂ ਅਤੇ ਪਾਠਕਾਂ ਵਲੋਂ ਮੁਬਾਰਕਬਾਦ ਦਿੱਤੀ ਗਈ 


ਆਉਣ ਵਾਲੀ ਪੁਸਤਕ
ਜੀਵਨੀ ਸੰਤ ਬਾਬਾ ਮੀਹਾਂ ਸਿੰਘ ਜੀ
ਲੇਖਿਕਾ- ਅਮਰਜੀਤ ਕੌਰ ਪੰਧੇਰ  ( California,U.S.A )  




Post a Comment

Previous Post Next Post